ਲੁਧਿਅਣਾ(ਭਾਸ਼ਾ), ਸੋਮਵਾਰ, 15 ਅਕਟੂਬਰ 2007 ( 08:37 IST )
ਲੁਧਿਆਣਾ ਦੇ ਸਿਨੇਮਾਘਰ ਵਿਚ ਬੀਤੀ ਰਾਤ ਹੋਏ ਧਮਾਕੇ ਦੀ ਘਟਨਾ ਨੂੰ ਪੁਲਿਸ ਆਈ ਜੀ ਈਸ਼ਵਰ ਸਿੰਘ ਨੇ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ.ਉਹਨਾਂ ਕਿਹਾ ਕਿ ਅਜੇ ਤੱਕ ਇਸ ਹਮਲੇ ਦੀ ਕਿਸੇ ਨੇ ਜੁੰਮੇਵਾਰੀ ਨਹੀਂ ਚੁੱਕੀ ਹੈ.
ਉਹਨਾਂ ਜਾਣਕਾਰੀ ਦਿੱਤੀ ਕਿ ਧਮਾਕੇ ਵਿਚ ਛੇ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 30 ਹੋਰ ਜ਼ਖਮੀ ਹੋਏ ਹਨ.ਉਹਨਾਂ ਸ਼ੱਕ ਜਾਹਿਰ ਕੀਤਾ ਕਿ ਇਸ ਘਟਨਾ ਵਿਚ ਹਲਾਕ ਹੋਣ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ.
ਅਧਿਕਾਰੀ ਮੁਤਾਬਕ ਧਮਾਕੇ ਵਿਚ ਘੱਟ ਸਮਰੱਥਾ ਵਾਲੇ ਵਿਸਫੋਟਕ ਪਦਾਰਥ ਦੀ ਵਰਤੋਂ ਕੀਤੀ ਗਈ ਹੈ.ਜਿਕਰਯੋਗ ਹੈ ਕਿ ਜਿਸ ਵੇਲ੍ਹੇ ਸਮਰਾਲਾ ਰੋਡ ਉੱਪਰ ਸਥਿੱਤ ਸ਼ਿੰਗਾਰ ਸਿਨੇਮਾ ਵਿਚ ਰਾਤ ਕਰੀਬ ਅੱਠ ਵੱਜ ਕੇ 40 ਮਿੰਟ ਉੱਪਰ ਇਹ ਧਮਾਕਾ ਹੋਇਆ ਉਸ ਵੇਲ੍ਹੇ ਸਿਨੇਮਾਘਰ ਵਿਚ ਫਿਲਮ ‘ਜਨਮ ਜਨਮ ਕਾ ਸਾਥ’ ਵਿਖਾਈ ਜਾ ਰਹੀ ਸੀ.
ਸਰੋਤ : ਯਾਹੂ! ਪੰਜਾਬੀ