ਲੁਧਿਆਣਾ ਧਮਾਕਾ ਅੱਤਵਾਦੀ ਹਮਲਾ: ਪੰਜਾਬ ਪੁਲਿਸ

ਲੁਧਿਅਣਾ(ਭਾਸ਼ਾ), ਸੋਮਵਾਰ, 15 ਅਕਟੂਬਰ 2007 ( 08:37 IST )
Ludhiana cinema bomb blastਲੁਧਿਆਣਾ ਦੇ ਸਿਨੇਮਾਘਰ ਵਿਚ ਬੀਤੀ ਰਾਤ ਹੋਏ ਧਮਾਕੇ ਦੀ ਘਟਨਾ ਨੂੰ ਪੁਲਿਸ ਆਈ ਜੀ ਈਸ਼ਵਰ ਸਿੰਘ ਨੇ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ.ਉਹਨਾਂ ਕਿਹਾ ਕਿ ਅਜੇ ਤੱਕ ਇਸ ਹਮਲੇ ਦੀ ਕਿਸੇ ਨੇ ਜੁੰਮੇਵਾਰੀ ਨਹੀਂ ਚੁੱਕੀ ਹੈ.

ਉਹਨਾਂ ਜਾਣਕਾਰੀ ਦਿੱਤੀ ਕਿ ਧਮਾਕੇ ਵਿਚ ਛੇ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 30 ਹੋਰ ਜ਼ਖਮੀ ਹੋਏ ਹਨ.ਉਹਨਾਂ ਸ਼ੱਕ ਜਾਹਿਰ ਕੀਤਾ ਕਿ ਇਸ ਘਟਨਾ ਵਿਚ ਹਲਾਕ ਹੋਣ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ.

ਅਧਿਕਾਰੀ ਮੁਤਾਬਕ ਧਮਾਕੇ ਵਿਚ ਘੱਟ ਸਮਰੱਥਾ ਵਾਲੇ ਵਿਸਫੋਟਕ ਪਦਾਰਥ ਦੀ ਵਰਤੋਂ ਕੀਤੀ ਗਈ ਹੈ.ਜਿਕਰਯੋਗ ਹੈ ਕਿ ਜਿਸ ਵੇਲ੍ਹੇ ਸਮਰਾਲਾ ਰੋਡ ਉੱਪਰ ਸਥਿੱਤ ਸ਼ਿੰਗਾਰ ਸਿਨੇਮਾ ਵਿਚ ਰਾਤ ਕਰੀਬ ਅੱਠ ਵੱਜ ਕੇ 40 ਮਿੰਟ ਉੱਪਰ ਇਹ ਧਮਾਕਾ ਹੋਇਆ ਉਸ ਵੇਲ੍ਹੇ ਸਿਨੇਮਾਘਰ ਵਿਚ ਫਿਲਮ ‘ਜਨਮ ਜਨਮ ਕਾ ਸਾਥ’ ਵਿਖਾਈ ਜਾ ਰਹੀ ਸੀ.
ਸਰੋਤ : ਯਾਹੂ! ਪੰਜਾਬੀ

Author: Param Lowe

SixthSense India ! Q. What is sixthsense? A. Sixth Sense is evolved or developed sensory power of mind. I am the real living example of SixthSense in humans. Wanna learn how to develop sixth sense? Join Param Lowe's online webcast starting April 2012. The fee of joining is USD 9045.00. send email to sixthsense@parmlowe.com

Leave a Reply

Your email address will not be published. Required fields are marked *